ਬਾਕੋਲੋਡ ਸਿਟੀ – 22 ਸਾਲਾ ਨੌਜਵਾਨ ਦੀ ਸੋਮਵਾਰ, 21 ਅਪ੍ਰੈਲ ਨੂੰ ਹਸਪਤਾਲ ਵਿੱਚ ਮੌਤ ਹੋ ਗਈ, ਜਿਸਦੀ ਕੁਝ ਘੰਟੇ ਪਹਿਲਾਂ ਉਸਦੇ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਹ ਘਟਨਾ ਐਤਵਾਰ ਰਾਤ, 20 ਅਪ੍ਰੈਲ ਨੂੰ ਪੁਰੋਕ ਮਰਾਪਾਰਾ 1, ਬਰੰਗੇ ਬਾਟਾ ਵਿਖੇ ਵਾਪਰੀ।
ਪੁਲਿਸ ਕੈਪਟਨ ਰੌਂਡਿਲ ਟਾਪਾਂਗ, ਜੋ ਕਿ ਪੁਲਿਸ ਸਟੇਸ਼ਨ 3 ਦੇ ਮੁਖੀ ਹਨ, ਨੇ ਦੱਸਿਆ ਕਿ ਪੀੜਤ ਦੀ ਪਛਾਣ ਪਾਓ-ਪਾਓ ਵਜੋਂ ਹੋਈ ਹੈ। ਉਸ ਉੱਤੇ ਉਸਦੇ ਚਾਚਾ ਦੀ ਲਿਵ-ਇਨ ਸਾਥੀ 24 ਸਾਲਾ ਜੈੱਸਾ ਨੇ ਕੱਪੜੇ ਚੋਰੀ ਕਰਨ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਜੈੱਸਾ ਅਤੇ ਉਸਦਾ 17 ਸਾਲਾ ਭਰਾ, ਜੋ ਕਿ ਉਨ੍ਹਾਂ ਦੇ ਹੀ ਗੁਆਂਢੀ ਹਨ, ਨੇ ਉਸ ‘ਤੇ ਹਮਲਾ ਕਰ ਦਿੱਤਾ।
ਟਾਪਾਂਗ ਨੇ ਦੱਸਿਆ ਕਿ ਹਮਲੇ ਦੌਰਾਨ ਬ੍ਰਾਸ ਨਕਲ(ਉਂਗਲਾਂ ਚ ਪਾਉਣ ਵਾਲਾ ਹਥਿਆਰ) ਵਰਤੀ ਗਈ ਸੀ, ਜਿਸ ਕਾਰਨ ਸੰਭਾਵੀ ਤੌਰ ‘ਤੇ ਗੰਭੀਰ ਜਖ਼ਮ ਹੋਏ। ਹਾਲਾਂਕਿ ਹਥਿਆਰ ਹਾਲੇ ਤੱਕ ਬਰਾਮਦ ਨਹੀਂ ਹੋਇਆ।
ਪੁਲਿਸ ਨੂੰ ਇਹ ਘਟਨਾ ਸੋਮਵਾਰ ਦੁਪਿਹਰ ਨੂੰ ਪਤਾ ਲੱਗੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਸ਼ਾਮ ਤੱਕ ਗ੍ਰਿਫ਼ਤਾਰ ਕਰ ਲਿਆ ਗਿਆ।
ਜੈੱਸਾ ਨੂੰ ਇਸ ਵੇਲੇ ਪੁਲਿਸ ਸਟੇਸ਼ਨ 3 ਵਿੱਚ ਰੱਖਿਆ ਗਿਆ ਹੈ, ਜਦਕਿ ਉਸਦੇ ਨਾਬਾਲਗ ਭਰਾ ਨੂੰ ਸੋਸ਼ਲ ਡਿਵੈਲਪਮੈਂਟ ਸੈਂਟਰ ਵਿੱਚ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਖਿਲਾਫ ਹੌਮਿਸਾਈਡ (ਕਤਲ) ਦੇ ਮਾਮਲੇ ਦੀ ਤਿਆਰੀ ਕੀਤੀ ਜਾ ਰਹੀ ਹੈ।