ILOILO CITY: ਬਕੋਲੋਡ ਸਿਟੀ ਵਿੱਚ ਗੁੱਡ ਫਰਾਈਡੇ ਦੀ ਪਰੇਡ ਦੌਰਾਨ ਇਕ ਪੰਜਾਬੀ ਵੱਲੋਂ ਚਲਾਈ ਗਈ ਇੰਨੋਵਾ ਕਾਰ ਨੇ ਹਾਜ਼ਰੀ ਭਰ ਰਹੇ ਕੈਥੋਲਿਕ ਭਗਤਾਂ ਨੂੰ ਰੋਂਦ ਦਿੱਤਾ ਸੀ । ਇਸ ਦੁਰਘਟਨਾ ਵਿਚ 3 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਸੀ ਜਦਕਿ 17 ਹੋਰ ਜ਼ਖਮੀ ਹੋ ਗਏ ਸਨ ।
ਲੈਂਡ ਟ੍ਰਾਂਸਪੋਰਟੇਸ਼ਨ ਆਫਿਸ (LTO)-6 ਦੇ ਰੀਜਨਲ ਡਾਇਰੈਕਟਰ ਐਡਵੋਕੇਟ ਗੌਡੀਓਸੋ ਗੇਡੂਸਪਨ II ਨੇ ਭਾਰਤੀ ਡਰਾਈਵਰ ਨੂੰ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੀ ਪੁਸ਼ਟੀ ਕੀਤੀ ਹੈ। LTO ਵੱਲੋਂ ਕੀਤੇ ਬ੍ਰੈਥ ਅਨਾਲਾਈਜ਼ਰ ਟੈਸਟ ਵਿੱਚ ਡਰਾਈਵਰ ਸ਼ਰਾਬੀ ਸਾਬਤ ਹੋਇਆ।
ਇਸ ਮਾਮਲੇ ਵਿੱਚ LTO ਨੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਨੂੰ ਲਿਖਤੀ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਦੁਰਘਟਨਾ ਹੋਲੀ ਵੀਕ ਦੌਰਾਨ ਵਾਪਰੀ ਜਿਸ ਨੇ ਸਥਾਨਕ ਭਾਈਚਾਰੇ ‘ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।