ਕੋਟਕਪੂਰਾ ਦੇ ਨੇੜਲੇ ਪਿੰਡ ਔਲਖ ਦੇ ਏਕਨੂਰ ਕਲੱਬ ਦੇ ਪ੍ਰਧਾਨ ਬਾਜ ਸਿੰਘ ਔਲਖ ਦੇ ਸਤਿਕਾਰਤ ਚਾਚਾ ਬਲਵੰਤ ਸਿੰਘ ਔਲਖ ਦੀ ਮਨੀਲਾ ਵਿਖੇ ਹੋਈ ਅਚਾਨਕ ਮੌਤ ਦੀ ਖਬਰ ਮਿਲਣ ਨਾਲ ਪਿੰਡ ਵਿੱਚ ਮਾਤਮ ਛਾ ਗਿਆ ਅਤੇ ਸੋਗ ਦਾ ਮਾਹੌਲ ਪੈਦਾ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਔਲਖ ਕੁਝ ਦਿਨ ਬਿਮਾਰ ਰਹਿਣ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪਿੰਡ ਵਾਸੀਆਂ ਮੁਤਾਬਿਕ ਬਲਵੰਤ ਸਿੰਘ ਔਲਖ ਜਦੋਂ ਵੀ ਮਨੀਲਾ ਤੋਂ ਪੰਜਾਬ ਆਪਣੇ ਪਿੰਡ ਔਲਖ ਆਉਂਦੇ ਸਨ ਤਾਂ ਹਰ ਛੋਟੇ ਵੱਡੇ ਨੂੰ ਪਿਆਰ ਕਰਨਾ, ਉਹਨਾਂ ਦੇ ਸੁਭਾਅ ਦਾ ਹਿੱਸਾ ਸੀ, ਕਿਉਂਕਿ ਉਹ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ।
ਬਲਵੰਤ ਸਿੰਘ ਔਲਖ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਰੌਂਦਿਆਂ ਵਿਲਕਦਿਆਂ ਛੱਡ ਗਏ ਹਨ। ਪਿੰਡ ਦੇ ਸਾਬਕਾ ਸਰਪੰਚ ਤੇ ਸਮਾਜਸੇਵੀ ਊਧਮ ਸਿੰਘ ਔਲਖ ਸਮੇਤ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਬਲਵੰਤ ਸਿੰਘ ਔਲਖ ਦੇ ਅਚਾਨਕ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।