ਵਲੈਂਜ਼ੂਐਲਾ ਸ਼ਹਿਰ ‘ਚ 18 ਜੂਨ (ਬੁੱਧਵਾਰ) ਨੂੰ ਇੱਕ ਖ਼ਾਸ ਡਰੱਗ ਰੇਡ ਦੌਰਾਨ ਪੁਲਿਸ ਨੇ ਇੱਕ 29 ਸਾਲਾ ਭਾਰਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਕੋਲੋਂ ਪੀਸੋ 7.14 ਲੱਖ ਦੇ ਮੁੱਲ ਦੀ ਸ਼ਬੂ ਬਰਾਮਦ ਹੋਈ।
ਇਹ ਕਾਰਵਾਈ ਰਾਤ 11:59 ਵਜੇ ਵਲੈਂਜ਼ੂਐਲਾ ਸਿਟੀ ਪੁਲਿਸ ਸਟੇਸ਼ਨ ਦੀ ਡਰੱਗ ਐਨਫੋਰਸਮੈਂਟ ਯੂਨਿਟ (VCPS-DEU) ਵੱਲੋਂ, ਫਿਲੀਪੀਨ ਡਰੱਗ ਐਨਫੋਰਸਮੈਂਟ ਏਜੰਸੀ (PDEA) ਦੇ ਸਹਿਯੋਗ ਨਾਲ, ਬਰਾਂਗੇ ਲਿੰਗੂਨਨ ਵਿੱਚ ਕੀਤੀ ਗਈ।
ਪੁਲਿਸ ਮੁਤਾਬਕ, ਭਾਰਤੀ ਇੱਕ ਗੁਪਤ ਪੁਲਿਸ ਕਰਮੀ ਨੂੰ ਸ਼ੱਕੀ ਸ਼ਬੂ ਦੀ ਇੱਕ ਪੁੜੀ ਵੇਚਦੇ ਹੋਏ ਰੰਗੇ ਹੱਥੀਂ ਫੜਿਆ ਗਿਆ।
ਪੁਲਿਸ ਨੇ ਉਸ ਕੋਲੋਂ 105 ਗ੍ਰਾਮ ਸ਼ੱਕੀ ਸ਼ਬੂ (methamphetamine) ਬਰਾਮਦ ਕੀਤੀ, ਜਿਸ ਦੀ ਕੀਮਤ ₱714,000 ਹੈ, ਨਾਲ ਹੀ ਇੱਕ ਕਾਲਾ , ਪੈਸੇ ਰੱਖਣ ਵਾਲਾ ਪਾਊਚ, ਹੋਰ ਨਕਦ ਰਕਮ ਅਤੇ ਰੇਡ ਦੌਰਾਨ ਵਰਤੀ ਗਈ ਖਰੀਦ ਰਕਮ ਵੀ ਬਰਾਮਦ ਕੀਤੀ ਗਈ।
ਪੁਲਿਸ ਅਨੁਸਾਰ, ਮੁਲਜ਼ਮ ਵਿਰੁੱਧ ਰੀਪਬਲਿਕ ਐਕਟ 9165 — ਜੋ ਕਿ ਕੰਪ੍ਰੀਹੈਂਸਿਵ ਡੇਂਜਰਸ ਡਰੱਗਜ਼ ਐਕਟ ਆਫ 2002 ਹੈ — ਅਧੀਨ ਕੇਸ ਦਰਜ ਕੀਤਾ ਜਾਵੇਗਾ।