ਮੰਗਲਵਾਰ, 22 ਅਪ੍ਰੈਲ ਨੂੰ ਫਿਲੀਪੀਨਜ਼ ਦੇ ਅੰਤੀਪੋਲੋ ਸਿਟੀ, ਰਿਜ਼ਾਲ ਸੂਬੇ ਵਿੱਚ ਹੋਏ ਇੱਕ ਭਿਆਨਕ ਘਟਨਾ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਹਾਦਸਾ ਇੱਕ ਬੇਕਰੀ (ਬ੍ਰੈੱਡ ਸਟੋਰ) ਵਿੱਚ ਵਾਪਰਿਆ ਜਿੱਥੇ ਦੋਸ਼ੀ ਨੇ ਆਪਣੇ ਸੁੱਤੇ ਹੋਏ ਸਾਥੀਆਂ ਨੂੰ ਚਾਕੂ ਨਾਲ ਵਾਰ ਕਰਕੇ ਮਾਰ ਦਿੱਤਾ।
GMA News ਅਨੁਸਾਰ, ਬੇਕਰੀ ਦੇ ਕਰਮਚਾਰੀ ਦੀ ਹੱਤਿਆ ਕਰਨ ਤੋਂ ਬਾਅਦ ਦੋਸ਼ੀ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।
ਮ੍ਰਿਤਕਾਂ ਦੀ ਲਾਸ਼ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਮਿਲੀ, ਅਤੇ ਘਟਨਾ 8 ਵਜੇ ਪੁਲਿਸ ਨੂੰ ਰਿਪੋਰਟ ਕੀਤੀ ਗਈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੋਸ਼ੀ ਨੇ ਅਪਨਾ ਦੋਸ਼ ਕਬੂਲ ਕਰ ਲਿਆ ਅਤੇ ਕਿਹਾ ਕਿ ਉਸਨੇ ਚਾਕੂ ਨਾਲ 7 ਸਾਥੀਆਂ ਨੂੰ ਮਾਰਿਆ, ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹਨਾਂ ਨੇ ਉਸ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਹੋਈ ਹੈ । ਪੁਲਿਸ ਹਾਲੇ ਦੋਸ਼ੀ ਦੇ ਦਾਵਿਆਂ ਦੀ ਜਾਂਚ ਕਰ ਰਹੀ ਹੈ।
ਮਨੀਲਾ ਦੇ ਪੂਰਬੀ ਹਿੱਸੇ ਵਿੱਚ ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਦੋਸ਼ੀ ਨੂੰ ਅੰਤੀਪੋਲੋ ਪੁਲਿਸ ਅਤੇ ਰਿਜ਼ਾਲ ਪੁਲਿਸ ਪ੍ਰੋਵਿੰਸ਼ੀਅਲ ਦਫਤਰ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਰਿਜ਼ਾਲ ਪੁਲਿਸ ਦੇ ਡਾਇਰੈਕਟਰ, ਕਰਨਲ ਫਿਲੀਪੇ ਮਰੱਗੁਨ ਨੇ ਕਿਹਾ ਕਿ ਦੋਸ਼ੀ ਨੇ ਆਪਣੀ ਮਰਜ਼ੀ ਨਾਲ ਸਰੰਡਰ ਕੀਤਾ ਅਤੇ ਉਸਨੂੰ ਮਨੀਲਾ ਦੇ ਕੁਏਜ਼ਨ ਸਿਟੀ ਵਿੱਚ ਸਥਿਤ ਫਿਲੀਪੀਨ ਨੈਸ਼ਨਲ ਪੁਲਿਸ (PNP) ਹੈੱਡਕੁਆਟਰ ਲਿਜਾਇਆ ਗਿਆ।